ਰਾਜਸਥਾਨ ਅਤੇ ਭਾਰਤੀ ਚਿੱਤਰਕਾਰੀ

Jaipur school painting (cropped) – Wikimedia Commons

ਰਾਜਸਥਾਨ ਚਿੱਤਰਕਾਰੀ ਦੀਆਂ ਪਰੰਪਰਾਵਾਂ ਭਾਰਤ ਅਤੇ ਪੂਰੀ ਦੁਨੀਆ ਵਿੱਚ ਬਹੁਤ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਹਨ |  ਰਾਜਸਥਾਨ ਚਿੱਤਰਕਾਰੀ ਵਿੱਚ ਵੱਖ-ਵੱਖ ਵਿਸ਼ੇ ਹੈ , ਜਿਵੇਂ ਕਿ ਹਿੰਦੂ ਦੇਵੀ ਦੇਵਤੇ, ਪ੍ਰੇਮੀਆਂ ਦੀਆਂ ਦ੍ਰਿਸ਼, ਦਰਬਾਰ ਵਿੱਚ ਰਾਜੇ, ਸ਼ਿਕਾਰ ਦੇ ਦ੍ਰਿਸ਼, ਇਤਿਹਾਸ ਪੁਰਾਣ ਦੀਆਂ ਦ੍ਰਿਸ਼, ਅਤੇ ਕਈ ਹੋਰ | ਅਕਸਰ ਇਹ ਚਿੱਤਰਕਾਰੀ ਕਾਰਖਾਨੇ ਵਿਚ ਚਿਤ੍ਰਿਤ ਕੀਤੇ ਗਏ ਸੀ ਜੋ ਹਰੇਕ ਰਾਜੇ ਦੇ ਦਰਬਾਰ ਨਾਲ ਜੁੜੇ ਹੁੰਦੇ ਸੀ | ਆਮ ਤੌਰ ‘ਤੇ, ਤਰਖਾਨ ਜਾਤੀ ਦੇ ਪਰਿਵਾਰ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਚਿੱਤਰਕਾਰ ਹੁੰਦੇ ਸੀ  |

ਇਤਿਹਾਸ ਵਿੱਚ, ਰਾਜਸਥਾਨੀ ਚਿੱਤਰਕਾਰੀ ਉੱਤਰ ਭਾਰਤ ਦੇ ਹੋਰ ਰਾਜਾਂ ਵਿੱਚ ਫੈਲ ਗਈ |  ਪਿਛਲੀਆਂ ਸਦੀਆਂ ਵਿੱਚ, ਰਾਜਸਥਾਨ ਦੇ ਕਈ ਰਾਜਪੂਤ ਰਾਜਿਆਂ ਨੇ ਉੱਤਰ ਵੱਲ ਯਾਤਰਾ ਕੀਤੀ ਅਤੇ ਪੰਜਾਬ ਅਤੇ ਹਿਮਾਚਲ ਵਿੱਚ ਛੋਟੇ ਰਾਜ੍ਯ ਸਥਾਪਿਤ ਕਰਦੇ ਸਨ |   ਸਤਾਰ੍ਹਵੀਂ ਸਦੀ ਤੋਂ ਸ਼ੁਰੂ ਹੋ ਕੇ ਮੁਗ਼ਲ ਰਾਜ ਦਾ ਵੀ ਪ੍ਰਭਾਵ ਸੀ |  ਇਸ ਦੇ ਨਤੀਜੇ ਵਿੱਚ, ਚਿੱਤਰਕਾਰੀ ਦੀ ਪਹਾੜੀ ਸ਼ੈਲੀ ਦਾ ਵਿਕਾਸ ਹੋਇਆ।  ਇਨ੍ਹਾਂ ਪ੍ਰਭਾਵਾਂ ਨਾਲ ਸਿੱਖ ਕਲਾ ਦਾ ਵੀ ਵਿਕਾਸ ਹੋਇਆ |  ਆਧੁਨਿਕ ਆਲੋਚਕਾਂ ਅਤੇ ਟਿੱਪਣੀਕਾਰਾਂ, ਜਿਵੇਂ ਕਿ ਬੀਐਨ ਗੋਸਵਾਮੀ, ਨੇ ਖੋਜ ਕੀਤੀ ਹੈ ਕਿ ਇਹ ਪ੍ਰਭਾਵ ਰਾਜਸਥਾਨ ਤੋਂ ਪੰਜਾਬ ਤੱਕ ਕਿਵੇਂ ਫੈਲਿਆ |

ਹਰ ਜਗ੍ਹਾ ਕੇ ਕਲਾਕਾਰ ਵਿਲੱਖਣ ਸੂਰਜ ਦੀ ਰੌਸ਼ਨੀ ਅਤੇ ਕੁਦਰਤ ਦੇ ਰੰਗਾਂ ਵੱਲ ਆਕਰਸ਼ਿਤ ਹੁੰਦੇ ਹਨ |  ਰਾਜਸਥਾਨੀ ਅਤੇ ਭਾਰਤੀ ਚਿੱਤਰਕਾਰੀ ਨੇ ਅੰਤਰਰਾਸ਼ਟਰੀ ਕਲਾਕਾਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜਿਵੇਂ ਕਿ ਦੋ ਅੰਗਰੇਜ਼ੀ ਕਲਾਕਾਰਾਂ, ਬ੍ਰਿਜੇਟ ਰਾਇਲੀ ਅਤੇ ਹਾਵਰਡ ਹੌਜਕਿਨ |  ਭਾਰਤ ਦਾ ਦੌਰਾ ਕਰਨ ਤੋਂ ਬਾਅਦ, ਬ੍ਰਿਜੇਟ ਰਾਇਲੀ ਨੇ ਇੱਕ ਚਿਤ੍ਰ ਬਣਾਇਆ ਜਿਸਦਾ ਨਾਮ ਉਸ ਨੇ ‘ਰਾਜਸਥਾਨ’ ਰੱਖਿਆ |  ਇਸ ਚਿਤ੍ਰ ਵਿੱਚ ਤਿਰੰਗੇ ਦੇ ਰੰਗ ਤੁਸੀਂ ਦੇਖ ਸਕਦੇ ਹੋ |  ਇਸ ਚਿਤ੍ਰ ਦੀ ਚਮਕ ਅਤੇ ਊਰਜਾ ਸਾਨੂੰ ਰਾਜਸਥਾਨ ਦੀ ਚਮਕਦਾਰ ਰੌਸ਼ਨੀ ਦੀ ਯਾਦ ਦਿਵਾਉਂਦੀ ਹੈ |

ਬ੍ਰਿਜੇਟ ਰਾਇਲੀ ਦੀ ਇਕ ਹੋਰ ਚਿਤ੍ਰ ਹੈ ਜਿਸ ਦਾ ਨਾਮ ‘ਨਟਰਾਜ’ ਹੈ |  ਇਹ ਸ਼ਿਵ ਨਟਰਾਜ ਦਾ ਮਾਨਵ-ਰੂਪ ਚਿਤਰਣ ਨਹੀਂ ਹੈ |  ਇਸ ਦੀ ਬਜਾਏ, ਇੱਕ ਔਰ ਤਰੀਕੇ ਨਾਲ, ਇਹ ਨਟਰਾਜ ਦਾ ਦਰਸ਼ਨ ਦਾ ਅਨੁਭਵ ਦਿੰਦਾ ਹੈ |  ਜਿਵੇਂ ਜਦੋਂ ਨਟਰਾਜ ਨੱਚਦਾ ਹੈ ਤਾਂ ਇੱਕ ਸ਼ਕਤੀਸ਼ਾਲੀ ਊਰਜਾ ਹੁੰਦੀ ਹੈ , ਏਦ੍ਹਾ ਰੰਗਾਂ ਦਾ ਸ਼ਕਤੀਸ਼ਾਲੀ ਮਿਸ਼ਰਣ ਚਿਤ੍ਰ ਵਿੱਚ ਚਮਕਦਾ ਹੈ |

ਹਾਵਰਡ ਹੌਜਕਿਨ ਇੱਕ ਹੋਰ ਅੰਗਰੇਜ਼ੀ ਕਲਾਕਾਰ ਹੈ ਜੋ ਭਾਰਤ ਤੋਂ ਪ੍ਰੇਰਿਤ ਕੀਤਾ ਗਿਆ ਹੈ |  ਉਸਨੇ ਹਰ ਸਾਲ ਭਾਰਤ ਵਿੱਚ ਸਮਾਂ ਬਿਤਾਇਆ ਅਤੇ ਪੁਰਾਣੀਆਂ ਭਾਰਤੀ ਚਿੱਤਰਾਂ ਵੀ ਇਕੱਠੀਆਂ ਕੀਤੀਆਂ |  ਹਾਵਰਡ ਹੌਜਕਿਨ ਦਾ ਚਿੱਤਰ ‘ਮਿਸਿਜ਼ ਐਕਟਨ ਇਨ ਦਿੱਲੀ‘ ਵਿੱਚ, ਅਸੀਂ ਦੁਬਾਰਾ ਚਮਕਦਾਰ ਰੰਗਾਂ ਦੀ ਪ੍ਰਯੋਗ ਦੇਖਦੇ ਹਾਂ, ਅਤੇ ਖਾਸ ਤੌਰ ‘ਤੇ ਤਿਰੰਗੇ ਦੇ ਰੰਗਾਂ |  ਉਸ ਦੀਆਂ ਚਿੱਤਰਾਂ ਵੀ ਮਾਨਵ-ਰੂਪ ਨਹੀਂ ਹਨ, ਸਗੋਂ ਦਰਸ਼ਕ ਨੂੰ ਭਾਰਤ ਵਿੱਚ ਜੀਵਨ ਬਾਰੇ ਇੱਕ ਚੰਗਾ ਭਾਵਨਾ ਦਿੰਦੇ ਹਨ |

ਜੇਕਰ ਭਾਰਤੀ ਲਲਿਤ ਕਲਾ ਬਾਰੇ ਦੁਨੀਆ ਵਿੱਚ ਚੰਗੀ ਦ੍ਰਿਸ਼ ਹੈ, ਅਸੀਂ ਸ਼ਾਇਦ ਕਹਿ ਸਕਦੇ ਹਾਂ ਕਿ ਇਹ ਕੁਝ ਹੱਦ ਤੱਕ ਇਹਨਾਂ ਦੋ ਚਿੱਤਰਕਾਰਾਂ ਦੇ ਕੰਮ ਦੇ ਨਤੀਜੇ ਵਜੋਂ ਹੈ।

Comments

Leave a comment