
‘ਮਿੱਤਰ’ ਸ਼ਬਦ ਤੋਂ ਅਕਸਰ ਦੋਸਤ ਸਮਝਿਆ ਜਾਂਦਾ ਏ, ਮਗਰ ਮੂਲ ਰੂਪ ਵਿੱਚ ਮਿੱਤਰ ਇਕ ਦੇਵਤਾ ਹੁੰਦਾ ਏ, ਜੋ ਇਤਿਹਾਸ ਵਿੱਚ ਬਹੁਤ ਪ੍ਰਮੁੱਖ ਸੀ| ਉਪਨਿਸ਼ਦਾਂ ਦੀ ਇਕ ਸ਼ਾਂਤੀ ਮੰਤ੍ਰ ਵਿੱਚ ਕਿਹਾ ਗਯਾ ਹੈ –
“ਸ਼ਮ ਨੋ ਮਿੱਤਰ ਸ਼ਮ ਵਰੁਣ ਸ਼ਮ ਨੋ ਭਵਤੁ ਅਰਯਮਾ”
ਆਦਿਤਿਆ ਤਾਂ ਸੱਤ ਅੱਠ ਕੁ ਦੇਵਤੇ ਹਨ, ਜਿਨ੍ਹਾਂ ਤੋਂ ਐਥੇ ਤਿੰਨ ਲਿਖੇ ਗਏ ਹਨ, ਅਰਥਾਤ, ਮਿੱਤਰ, ਵਰਣ ‘ਤੇ ਅਰਯਮਨ | ਮਿੱਤਰ ਦੇਵਤਾ ਦਾ ਮੁੱਖ ਕੰਮ ਇਹ ਹੈ ਕਿ ਉਸ ਨੇ ਲੋਕਾਂ ਵਿਚਕਾਰ ਸਮਝੌਤਾ ‘ਤੇ ਸਹਿਮਤੀ ਰੱਖਣਾ ਏ | ਉਸੀ ਦੇਵਤਾ ਕਰਕੇ , ਕੋਈ ਵੀ ਸੰਧੀ ਜਾਂ ਇਕਰਾਰਨਾਮਾ ਤੋੜਿਆ ਨਹੀਂ ਜਾਵੇਗਾ |
ਇਸ ਕਾਰਨ ਸਬਸੇ ਪੁਰਾਣੇ ਜ਼ਮਾਨੇ ਵਿੱਚ ਭਾਰਤੀ ਅਤੇ ਈਰਾਨੀ ਲੋਕ ਦੋਨੋਂ ਉਹਦੀ ਪੂਜਾ ਕਰਦੇ ਹੁੰਦੇ ਸਨ | ਇਹ ਚੀਜ਼ ਦਰਸਾਉਂਦਾ ਏ ਕਿ ਕਿਵੇਂ ਈਰਾਨੀ ਅਤੇ ਭਾਰਤੀ ਲੋਕ ਪੁਰਾਣੇ ਸਮੇਂ ਤੋਂ ਚੰਗੀ ਤਰ੍ਹਾਂ ਜੁੜੇ ਹੋਏ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਚੰਗੇ, ਧਾਰਮਿਕ ਲੋਕ ਸਿਗੇ, ਜਿਨ੍ਹਾਂ ਨੇ ਆਪਣੇ ਫਰਜ਼ ਸਹੀ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦੇ ਸਿਗੇ |
ਪਰ ਫਿਰ ਰੂਮੀ ਸਾਮਰਾਜ ਦੇ ਦੌਰਾਨ, ਕਈ ਰੂਮੀ ਸਿਪਾਹੀ ਈਰਾਨ ਤਕ ਪਹੁੰਚ ਗਏ ‘ਤੇ ਉੱਥੇ ਮਿੱਤਰ ਬਾਰੇ ਪਤਾ ਲੱਗਾਇਆ। ਓਸ ਤੋਂ ਬਾਦ ਕਾਫ਼ੀ ਰੂਮੀ ਲੋਕਾਂ ਨੇ ਵੀ ਉਸਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ | ਉਨ੍ਹਾਂ ਨੇ ਇਹਨੂੰ ਰੂਮੀ ਸਾਮਰਾਜ ਵਿੱਚ ਵੱਖ-ਵੱਖ ਥਾਂਵਾਂ ‘ਤੇ ਫੈਲਾਇਆ | ਰੂਮੀ ਲੋਕ ਉਸ ਨੂੰ ਇੰਨਾ ਜ਼ਿਆਦਾ ਪਸੰਦ ਕਿਉਂ ਕਰਦੇ ਸਨ, ਇਹ ਸੋਚਣ ਵਾਲੀ ਗੱਲ ਏ !
ਇਸ ਕਰਕੇ, ਪੂਰਾ ਰੂਮੀ ਸਾਮਰਾਜ ਵਿੱਚ ਮਿੱਤਰ ਦੇ ਮੰਦਰਾਂ ਬਣਾਏ ਗਏ ਸਨ, ਜਿਨ੍ਹਾਂ ਨੂੰ ਮਿਤ੍ਰੇਅਮ ਕਿਹੇ ਜਾਂਦੇ ਸੀ | ਲੰਡਨ ‘ਚ ਵੀ ਮਿੱਤਰ ਦਾ ਇਕ ਪੁਰਾਣਾ ਮੰਦਰ ਹੈਗਾ, ਜੋ ਉੱਧਰਲਾ ਤਸਵੀਰ ਵਿੱਚ ਦਿਖਾਇਆ ਗਿਆ ਹੈ | ਇਹ ਮੰਦਰ ਰੂਮੀ ਲੋਕਾਂ ਨੇ ਬਣਾਇਆ ਸੀ | ਮੰਦਰ ਵਿੱਚ ਉਨ੍ਹਾਂ ਨੇ ਪੂਜਾ ਕਿਵੇਂ ਕੀਤੀ, ਇਹ ਇੱਕ ਖ਼ੁਫ਼ੀਆ ਬਾਤ ਸੀ |

ਰੂਮੀ ਸਾਮਰਾਜ ਵਿੱਚ ਮਿੱਤਰ ਦੇਵਤਾ ਪਸ਼ੁਬਲੀ ਯਗ੍ਯ ਦੇ ਨਾਲ ਜੁੜਿਆ ਹੋਇਆ ਸੀ | ਇਸ ਦੂਜੀ ਤਸਵੀਰ ਵਿੱਚ ਦਿਖਾਇਆ ਗਿਆ ਹੈ ਜਿੱਥੇ ਮਿੱਤਰ ਬਲਦ ਵਿੱਚ ਚਾਕੂ ਮਾਰਦਾ ਹੈ। ਜੋਤਿਸ਼ ਨਾਲ ਵੀ ਜੁੜਿਆ ਸੀ, ਖਾਸ ਤੌਰ ‘ਤੇ ਸੂਰਜ, ਚੰਦ ਅਤੇ ਤਾਰਿਆਂ ਦੀ ਗਤੀ | ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਸ਼ੀ ਦੇ ਚਿੰਨ੍ਹ ਉਸਦੇ ਦੁਆਲੇ ਇੱਕ ਚੱਕਰ ਵਿੱਚ ਦਿਖਾਏ ਗਏ ਹਨ | ਮਿੱਤਰ ਦੇਵਤਾ ਉਪਰ ਸੂਰਜ ਦੇਵਤਾ ਵੱਲ ਦੇਖ ਰਿਹਾ ਹੈ | ਇੱਕ ਸੰਬੰਧਿਤ ਬਾਤ ਇਹ ਹੈ ਕਿ ਰਿਗਵੇਦ ਵਿੱਚ ਕਿਹਾ ਗਯਾ ਹੈ ਕਿ ਸੂਰਜ ਮਿੱਤਰ ਦਾ ਅੱਖ ਹੁੰਦਾ ਏ | ਉਸਦੀ ਟੋਪੀ ਸ਼ੰਕੂ ਦੀ ਆਕਾਰ ਵਿੱਚ ਹੈ ਜੋ ਬਿਲਕੁਲ ਫਾਰਸੀ ਸ਼ੈਲੀ ਹੈ |

ਆਖਰਕਾਰ ਥੋੜ੍ਹਾ ਅਫ਼ਸੋਸ ਦੀ ਗੱਲ ਹੈ ਕਿ ਅੱਜ ਕੱਲ ਮਿੱਤਰ ਦਾ ਇੰਨਾ ਆਦਰ ਨਹੀਂ ਕੀਤਾ ਜਾਂਦਾ ‘ਤੇ ਦੁਨੀਆਂ ‘ਚ ਉਹਦੇ ਮੰਦਰ ਬਹੁਤ ਘੱਟ ਬਚੇ ਹਨ | ਚਲੋ, ਫਿਰ ਵੀ, ਜਦੋਂ ਅਸੀਂ ਦੋਸਤ ਮਿੱਤਰ ਨਾਲ ਇਕੱਠੇ ਹੁੰਦੇ ਹਾਂ, ਮਿੱਤਰ ਦੇਵਤਾ ਵੀ ਕਿਸੇ ਤਰ੍ਹਾਂ ਸ਼ਾਮਲ ਹੋਗਾ !